Contact Email:jagdeeprumana@gmail.com.

ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੈਲਫ਼ੇਅਰ ਸੋਸਾਇਟੀ ਦੀ ਵੱਬਸਾਈਟ ਵਿਚ ਆਪ ਜੀ ਦਾ ਸਵਾਗਤ ਹੈ

ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੈਲਫ਼ੇਅਰ ਸੋਸਾਇਟੀ (ਰਜ਼ਿ) ਸ੍ਰੀ ਮਕੁਤਸਰ ਸਾਹਿਬ ਮਿਤੀ ੧੪-੧੦-੨੦੧੨ ਨੂੰ ਹੋਂਦ ਵਿੱਚ ਆਈ । ਜ਼ਿਲਾ ਸ੍ਰੀ ਮਕੁਤਸਰ ਦੇ ਸਮੁੱਚੇ ਰਾਮਗੜ੍ਹੀਆ ਭਾਈਚਾਰੇ ਨੇ ਸਰਬਸੰਮਤੀ ਨਾਲ ਪ੍ਰਮੁੱਖ ਸ਼ਕਸੀਅਤਾਂ ਦੀ ਚੋਣ ਕਰਕੇ ਇਸ ਨੂੰ ਸਥਾਪਿਤ ਕੀਤਾ । ਇਹ ਸੋਸਾਇਟੀ ਗੁਰੂ ਘਰ ਦੇ ਕਿਰਤੀਆਂ, ਸੰਤਾਂ ,ਮਹਾਂਪੁਰਸ਼ਾਂ ,ਅਸਤ੍ਰ ਸ਼ਸ਼ਤਰ ਬਣਾਉਣ ਵਾਲੇ ਅਤੇ ਇਹਨਾਂ ਨੂੰ ਚਲਾਉਣ ਵਿਚ ਪ੍ਰਬੀਨ , ਸੂਰਬੀਰ ਯੋਧਿਆਂ ,ਕਲਮ ਦੇ ਧਨੀਆਂ ,ਗੁਰਧਾਮਾਂ ਦੀ ਸੇਵਾ ਵਿਚ ਸਮੁੱਚਾ ਜੀਵਨ ਅਰਪਨ ਕਰਨ ਵਾਲੇ ਪੂਰਨ ਗੁਰਸਿੱਖ ਰਾਮਗੜ੍ਹੀਆ ਨੂੰ ਸਮੱਰਪਤ ਹੈ, ਜਿਨ੍ਹਾਂ ਨੇ ਦੇਸ ,ਕੌਮ ਅਤੇ ਭਾਈਚਾਰੇ ਦੀ ਖ਼ਾਤਰ ਕੁਰਬਾਨੀਆਂ ਕੀਤੀਆਂ । ਅੱਜ ਸਮੁੱਚਾ ਰਾਮਗੜ੍ਹੀਆ ਭਾਈਚਾਰਾ ਉਹਨਾਂ ਨੂੰ ਯਾਦ ਕਰਕੇ ਨਤਮਸਤਕ ਹੁੰਦਾ ਹੈ । ਆਪਣੀ ਹੋਂਦ ਤੋਂ ਲੈ ਕੇ ਹੁਣ ਤੱਕ ਇਹ ਸੋਸਾਇਟੀ ਰਾਮਗੜ੍ਹੀਆ ਭਾਈਚਾਰੇ ਨੂੰ ਇਕ ਪਲੇਟ ਫਾਰਮ ਤੇ ਇਕੱਠਾ ਕਰਨ ਵਿਚ ਕਾਰਜਸੀਲ ਹੈ ਅਤੇ ਹੁਣ ਤੱਕ ਦੀਆਂ ਗਤੀਵਿਧੀਆਂ ਅਤੇ ਪ੍ਰੋਗਰਾਮਾਂ , ਸਮਾਗਮਾਂ ਰਾਹੀ ਕਾਫ਼ੀ ਹੱਦ ਤਕ ਸਫ਼ਲ ਵੀ ਰਹੀ ਹੈ।

ਹੋਰ ਪੜੋਂ